Punjabi Likari Forums
Sat Sri Akal

Join the forum, it's quick and easy

Punjabi Likari Forums
Sat Sri Akal
Punjabi Likari Forums
Would you like to react to this message? Create an account in a few clicks or log in to continue.

2 june,1984

Go down

2 june,1984 Empty 2 june,1984

Post by Admin Sun Jun 03, 2012 11:08 am

ਅੱਜ ਦੇ ਦਿਨ, 1984 ਈ. ਵਿਚ, ਭਾਰਤ ਸਰਕਾਰ ਨੇ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿਤਾ।

ਫੌਜ ਨੇ 36 ਘੰਟੇ ਦਾ ਕਰਫਿਊ ਲਾ ਕੇ ਗੁਰਦੁਆਰਿਆਂ ਉਤੇ ਗੋਲਾਬਾਰੀ ਕਰਨੀ ਸ਼਼ੁ਼ਰੂ ਕਰ ਦਿੱਤੀ।

ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ 2 ਜੂਨ, 1984 ਨੂੰ ਪ੍ਰਧਾਨ ਮੰਤਰੀ ਸ਼੍ਰ਼ੀਮਤੀ ਇੰਦਰਾ ਗਾਂਧੀ ਨੇ ਪੰਜਾਬ ਵਿਚ ਹੋ ਰਹੇ ਅੰਦੋਲਨ ਅਤੇ ਇਸ ਦੇ ਨਤੀਜੇ ਵਜੋਂ ਹੋ ਰਹੇ ਖੂਨ ਖਰਾਬੇ ਨਾਲ ਕਰੜੇ ਹੱਥੀਂ ਨਿਬੜਨ ਦਾ ਫੈਸਲਾ ਲੈ ਲਿਆ।

ਪੰਜਾਬ ਵਿਚ ਹਾਲਤ ਬੁਰੀ ਤਰ੍ਹਾਂ ਵਿਗੜੇ ਹੋਏ ਸਨ: ਮਾਰਕਾਟ ਅਤੇ ਲੁੱਟਪਾਟ ਦਾ ਬਾਜ਼ਾਰ ਗਰਮ ਸੀ।

ਪਹਿਲੀ ਜੂਨ, 1984 ਦੇ ਦਿਨ ਪੰਜਾਬ ਵਿਚ 23 ਵਿਅਕਤੀ ਕਤਲ ਕਰ ਦਿੱਤੇ ਗਏ ਸਨ। ਸਥਿਤੀ ਦੇ ਹੋਰ ਵਿਗੜਨ ਦੀ ਪੂਰੀ ਸੰਭਾਵਨਾ ਸੀ। ਅਕਾਲੀ ਦਲ ਨੇ 5 ਜੁੂਨ ਤੋਂ ਸਿਵਲ ਨਾਫੁਰਮਾਨੀ ਸ਼਼ੁਰੂ ਕਰ ਦੇਣ ਦਾ ਐਲਾਨ ਕੀਤਾ ਸੀ। ਇਸ ਅਨੁਸਾਰ ਸਰਕਾਰ ਨੂੰ ਦਿੱਤੇ ਜਾਦੇ ਟੈਕਸ ਰੋਕਣੇ ਸਨ, ਪੰਜਾਬ ਤੋਂ ਅਨਾਜ ਦੀ ਆਵਾਜਾਈ ਨੂੰ ਰੋਕਿਆ ਜਾਣਾ ਸੀ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਖਾੜਕੂਆਂ ਨੇ 5 ਜੂਨ ਨੂੰ ਵਿਧਾਇਕਾਂ, ਸਾਂਸਦਾਂ ਅਤੇ ਆਮ ਲੋਕਾਂ ਦਾ ਵੱਡੀ ਪੱਧਰ ਤੇ ਕਤਲ ਦੀ ਸਕੀਮ ਬਣਾਈ ਸੀ।

ਗੁਰਦੁਆਰਿਆਂ, ਵਿਸ਼ੇਸ਼ ਕਰਕੇ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਫੌਜ ਭੇਜਣ ਦੇ ਨਤੀਜਿਆਂ ਤੋਂ ਪ੍ਰਧਾਨ ਮੰਤਰੀ ਅਣਜਾਣ ਨਹੀਂ ਸੀ। ਉਸ ਨੂੰ ਜਾਣਕਾਰੀ ਸੀ ਕਿ ਗੁਰਦੁਆਰਿਆਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਖਾਲਸਾ ਪੰਥ ਨੇ ਕਦੀ ਬਖਸ਼ਿਆ ਨਹੀਂ। ਮੱਸੇ ਰੰਗੜ ਤੋਂ ਲੈ ਕੇ ਮਹੰਤਾਂ ਤੱਕ ਸਭ ਨੂੰ ਸਿੱਖਾਂ ਢੁਕਵੀਂ ਸਜ਼ਾ ਦਿੱਤੀ, ਬਹੁਤਿਆਂ ਨੂੰ ਸੋਧ ਦਿੱਤਾ। ਸ੍ਰੀਮਤੀ ਇੰਦਰਾ ਗਾਂਧੀ ਨੂੰ ਉਸ ਦੇ ਸੁਰੱਖਿਆ ਸਲਾਹਕਾਰਾਂ ਨੇ ਇਸ ਜੋਖਮ ਸਬੰਧੀ ਦੱਸ ਦਿੱਤਾ ਸੀ। ਉਸ ਨੂੰ ਸਲਾਹ ਦਿੱਤੀ ਗਈ ਕਿ ਰਾਜੀਵ ਗਾਂਧੀ ਦੇ ਬੋਰਡਿੰਗ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਉਥੋਂ ਹਟਾ ਲਿਆ ਜਾਵੇ ਤਾਂ ਹੀ ਉਨ੍ਹਾਂ ਦੀ ਸੁਰੱਖਿਆ ਤੋਂ ਨਿਸਚਿੰਤ ਹੋਇਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਦੀ ਆਪਣੀ ਮਨੋਸਥਿਤੀ ਵੀ ਬੁਰੀ ਤਰ੍ਹਾਂ ਡਾਵਾਂਡੋਲ ਸੀ। ਜ਼ਿਲ੍ਹਾ ਹੈਡਕੁਆਟਰਾਂ ਦੇ ਕਾਂਗਰਸੀ ਲੀਡਰਾਂ ਦੇ ਸਮਾਗਮ ਵਿਚ ਜਦੋਂ ਉਹ ਬੋਲਣ ਗਈ ਤਾਂ ਉਸ ਦੀ ਸੁਭਾਵਕਤਾ ਗਾਇਬ ਸੀ। ਇਸ ਸਬੰਧੀ ਪੱਤਰਕਾਰ ਅਨੰਦ ਸਹਾਇ ਨੇ ਲਿਖਿਆ, ''ਜਦੋਂ ਸ੍ਰੀਮਤੀ ਗਾਂਧੀ ਮੰਚ ਵਲ ਵਧੀ ਤਾਂ ਉਹ ਲੰਗੜਾਉਂਦੀ ਮਹਿਸੂਸ ਹੁੰਦੀ ਸੀ। ਉਸ ਦੇ ਮੋਢਿਆਂ ਵਿਚ ਕੁੱਬ ਸੀ। ਉਹ ਖਿੰਡੀ ਖਿੰਡੀ ਅਤੇ ਪ੍ਰੇਸ਼ਾਨ ਸੀ। ਉਸ ਦੇ ਚਿਹਰੇ 'ਤੇ ਤਣਾਉ ਸੀ। ਬੋਲਦੇ ਹੋਏ ਉਹ ਅਟਕ ਰਹੀ ਸੀ। ਮੈਂ ਏਨਾ ਹੈਰਾਨ ਸੀ ਕਿ ਮੈ ਸੋਚਿਆ ਕਿ ਜ਼ਰੂਰ ਉਸ ਦੇ ਪਰਿਵਾਰ ਵਿਚ ਕੋਈ ਮਰ ਗਿਆ ਹੈ।"

ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਆਮ ਕਰਕੇ ਬਣ ਠਣ ਕੇ ਰਹਿਣ ਵਾਲੀ ਸ਼੍ਰੀਮਤੀ ਗਾਂਧੀ ਦੀ ਖਿੰਡੀ ਖਿੰਡੀ ਅਤੇ ਕੁਚਲੀ ਦਿੱਖ ਦਾ ਅਰਥ ਉਸ ਵਲੋਂ ਕਿਸੇ ਬਹੁਤ ਗੰਭੀਰ ਫੈਸਲੇ ਦਾ ਲਿਆ ਜਾਣਾ ਸੀ। ਨਿਸਚੇ ਹੀ ਫੈਸਲਾ ਪੰਜਾਬ ਲਈ ਆਪਰੇਸ਼ਨ ਨੀਲਾ ਤਾਰਾ ਸੀ।

ਇਸ ਕਾਰਵਾਈ ਦਾ ਆਰੰਭ ਪ੍ਰਧਾਨ ਮੰਤਰੀ ਦੇ ਰੇਡੀਉ ਅਤੇ ਟੈਲੀਵੀਜ਼ਨ ਸੰਬੋਧਨ ਨਾਲ ਹੋਇਆ। ਨਿਸਚਿਤ ਸਮੇਂ ਤੋਂ ਪੌਣਾ ਘੰਟਾ ਦੇਰ ਨਾਲ ਸ਼਼ੁਰੂ ਹੋਏ ਇਸ ਪ੍ਰਸਾਰਣ ਵਿਚ ਪ੍ਰਧਾਨ ਮੰਤਰੀ ਨੇ ਆਪਣੇ ਵਲੋਂ ਸਮਝੌਤੇ ਦੀ ਰੂਪ ਰੇਖਾ ਦੱਸੀ ਅਤੇ ਅਕਾਲੀਆਂ ਨੂੰ ਅੰਦੋਲਨ ਦੇ ਅਗਲੇ ਕਦਮ ਨੂੰ ਰੋਕਣ ਦੀ ਅਪੀਲ ਕੀਤੀ। ਉਸ ਕਿਹਾ, ''ਸਰਕਾਰ ਨੇ ਸੁਝਾਅ ਦਿੱਤਾ ਸੀ ਕਿ ਚੰਡੀਗੜ੍ਹ, ਅਬੋਹਰ ਅਤੇ ਫਾਜ਼ਿਲਕਾ ਸਮੇਤ ਸਮੁੱਚਾ ਇਲਾਕਾਈ ਝਗੜਾ ਇਕ ਕਮਿਸ਼ਨ ਦੇ ਸਪੁਰਦ ਕਰ ਦਿੱਤਾ ਜਾਵੇ ਜਿਸ ਦਾ ਫੈਸਲਾ ਦੋਹਾਂ ਰਾਜਾਂ ਲਈ ਮੰਨਣਾ ਲਾਜ਼ਮੀ ਹੋਵੇ। ਮੰਦੇ ਭਾਗਾਂ ਨੂੰ ਅਕਾਲੀ ਦਲ ਨੇ ਚੰਡੀਗੜ੍ਹ ਬਦਲੇ ਕੁਝ ਇਲਾਕਾ ਹਰਿਆਣੇ ਨੂੰ ਦੇਣ ਜਾਂ ਸਮੁੱਚਾ ਝਗੜਾ ਇਕ ਕਮਿਸ਼ਨ ਦੇ ਸਪੁਰਦ ਕੀਤੇ ਜਾਣ ਸਬੰਧੀ ਸਾਡਾ ਸੁਝਾਅ ਪ੍ਰਵਾਨ ਨਹੀਂ ਕੀਤਾ।"

ਪ੍ਰਧਾਨ ਮੰਤਰੀ ਨੇ ਅਕਾਲੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ ਕੀਤੀ: ''ਮੈਂ ਇਸ ਚਿਰੋਕੀ ਘੜੀ ਅਕਾਲੀ ਦਲ ਦੇ ਲੀਡਰਾਂ ਨੂੰ ਅਪੀਲ ਕਰਦੀ ਹਾਂ ਉਹ ਆਪਣੀ ਤਹਿਰੀਕ ਦੀ ਧਮਕੀ ਨੂੰ ਵਾਪਸ ਲੈ ਲੈਣ ਅਤੇ ਸਾਡੇ ਵਲੋਂ ਤਜ਼ਵੀਜ਼ ਕੀਤੇ ਫੈਸਲੇ ਦੇ ਢਾਂਚੇ ਨੂੰ ਪ੍ਰਵਾਨ ਕਰ ਲੈਣ।"

ਸਰਕਾਰ ਦਾ ਪੱਖ ਸਪੱਸ਼ਟ ਕਰਦਿਆਂ ਸ੍ਰੀਮਤੀ ਗਾਂਧੀ ਨੇ ਕਿਹਾ,''ਜੋ ਸਥਿਤੀ ਸਾਹਮਣੇ ਆਈ ਹੈ, ਉਹ ਇਹ ਨਹੀਂ ਕਿ ਅਕਾਲੀ ਦਲ ਦੀਆਂ ਵੱਖ-ਵੱਖ ਮੰਗਾਂ ਬਾਰੇ ਸਰਕਾਰ ਵਲੋਂ ਪੇਸ਼ ਕੀਤੀਆਂ ਸਰਤਾਂ ਵਾਜਬੀ ਹਨ ਕਿ ਨਹੀਂ। ਮੋਰਚਾ ਹੁਣ ਉਨ੍ਹਾਂ ਲੋਕਾਂ ਦੇ ਹੱਥ ਆ ਗਿਆ ਹੈ ਜਿਨ੍ਹਾਂ ਨੂੰ ਨਾ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਕੋਈ ਸਨਮਾਨ ਹੈ ਅਤੇ ਨਾ ਹੀ ਫਿਰਕੂ ਅਮਨ, ਸਹਿਹੋਂਦ ਜਾਂ ਪੰਜਾਬ ਦੀ ਨਿਰੰਤਰ ਆਰਥਿਕ ਉਨਤੀ ਦੀ ਪ੍ਰਵਾਹ।"

ਪ੍ਰਧਾਨ ਮੰਤਰੀ ਨੇ ਸਰਕਾਰ ਦੀ ਹਿੰਸਾ ਅੱਗੇ ਨਾ ਝੁਕਣ ਦੀ ਨੀਤੀ ਸਪੱਸ਼ਟ ਕੀਤੀ:'' ਭਾਵੇਂ ਸਰਕਾਰ ਸਭ ਅਣਨਜਿੱਠੇ ਮਾਮਲੇ ਗਲਬਾਤ ਰਾਹੀਂ ਨਜਿੱਠਣ ਲਈ ਪਾਬੰਦ ਹੈ, ਇਹ ਸ਼ੰਕਾ ਨਹੀਂ ਰਹਿਣੀ ਚਾਹੀਦੀ ਕਿ ਕੋਈ ਵੀ ਸਰਕਾਰ ਮਸਲੇ ਹੱਲ ਕਰਨ ਵਿਚ ਤਸ਼ੱਦਦ ਅਤੇ ਦਹਿਸ਼ਤਗਰਦੀ ਦੇ ਦਬਾਅ ਹੇਠ ਕੋਈ ਗੱਲ ਨਹੀਂ ਮੰਨ ਸਕਦੀ। ਅਜਿਹੀਆਂ ਸਮਾਜ-ਵਿਰੋਧੀ ਅਤੇ ਰਾਸ਼ਟਰ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਨੂੰ ਇਸ ਬਾਰੇ ਕਿਸੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ।"

ਲੋਕਾਂ ਨੂੰ ਕੀਤੀ ਜਾਣ ਵਾਲੀ ਕਾਰਵਾਈ ਲਈ ਮਾਨਸਿਕ ਤੌਰ 'ਤੇ ਤਿਆਰ ਕਰਨ ਲਈ ਸ੍ਰੀਮਤੀ ਗਾਂਧੀ ਨੇ ਕਿਹਾ:''ਸਾਡਾ ਸਭ ਦਾ ਧਿਆਨ ਪੰਜਾਬ ਵੱਲ ਲੱਗਾ ਹੋਇਆ ਹੈ। ਸਾਰੇ ਦੇਸ਼ ਨੂੰ ਭਾਰੀ ਚਿੰਤਾ ਹੈ। ਇਸ ਮਸਲੇ ਤੇ ਵਾਰ-ਵਾਰ ਚਰਚਾ ਤੇ ਵਿਚਾਰ ਕੀਤੀ ਗਈ ਹੈ ਪਰ ਫਿਰ ਵੀ ਇਹ ਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਨਾਲ ਨਜੀਠਿਆ ਨਹੀਂ ਜਾ ਰਿਹਾ। ਆਉ! ਅਸੀਂ ਰਲ ਕੇ ਜਖ਼ਮਾਂ ਉੱਤੇ ਮਲ੍ਹਮ ਲਗਾਈਏ। ਮਾਰੇ ਗਏ ਲੋਕਾਂ ਦੀ ਬਿਹਤਰੀਨ ਯਾਦਗਾਰ ਇਹ ਹੋਇਗੀ ਕਿ ਉਸ ਪੰਜਾਬ ਵਿਚ ਜਿਸ ਨੂੰ ਉਹ ਪਿਆਰ ਕਰਦੇ ਸਨ, ਜਿਸ ਦੀ ਉਨ੍ਹਾਂ ਸੇਵਾ ਕੀਤੀ, ਆਮ ਵਰਗੇ ਹਾਲਾਤ ਅਤੇ ਏਕਤਾ ਬਹਾਲ ਕੀਤੀ ਜਾਵੇ। ਪੰਜਾਬੀਆਂ ਦੇ ਸਾਰੇ ਵਰਗਾਂ ਨੂੰ ਮੈਂ ਅਪੀਲ ਕਰਦੀ ਹਾਂ ਕਿ ਲਹੂ ਨਾ ਵਹਾਉ, ਨਫਰਤ ਮੁਕਾਉ।"

ਇਸ ਪ੍ਰਸਾਰਨ ਤੋਂ ਕੁਝ ਸਮਾਂ ਪਿਛੋਂ ਸਰਕਾਰ ਨੇ ਪੰਜਾਬ ਸਰਕਾਰ ਦੇ ਸਿਵਲ ਅਧਿਕਾਰੀਆਂ ਦੀ ਸਹਾਇਤਾ ਲਈ ਫੌਜ ਬੁਲਾਉਣ ਦਾ ਐਲਾਨ ਕਰ ਦਿੱਤਾ। ਜ਼ਿਲ੍ਹਿਆਂ ਜਾਂ ਸ਼ਹਿਰਾਂ ਵਿਚ ਫੌਜ ਨੂੰ ਸੱਦਿਆ ਜਾਣਾ ਭਾਰਤੀਆਂ ਦਾ ਹੰਢਾਇਆ ਅਨੁਭਵ ਹੈ ਪਰ ਪੂਰੇ ਸੂਬੇ ਨੂੰ ਪਹਿਲੀ ਵਾਰ ਫੌਜ ਦੇ ਹਵਾਲੇ ਕੀਤਾ ਗਿਆ।

ਪੰਜਾਬ ਦੀ ਪੁਲਿਸ ਫੌਜੀ ਅਫਸਰਾਂ ਦੇ ਅਧੀਨ ਕਰ ਦਿੱਤੀ ਗਈ। ਇਸ ਦੇ ਨਾਲ ਹੀ ਪੱਛਮੀ ਕਮਾਨ ਦੇ ਮੁੱਖੀ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਪੰਜਾਬ ਦੇ ਗਵਰਨਰ ਦਾ ਸੁਰੱਖਿਆ ਸਲਾਹਾਕਾਰ ਨਿਯੁਕਤ ਕਰ ਦਿੱਤਾ ਗਿਆ।

ਫੌਜ ਦੀ ਨਿਯੁਕਤੀ ਦਾ ਪ੍ਰਤੀਕ੍ਰਮ ਪਾਰਟੀ ਪਾਲਸੀ ਲੀਹਾਂ ਉਤੇ ਹੋਇਆ। ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਕਮਿਊਨਿਸਟਾਂ ਇਸ ਦਾ ਸਵਾਗਤ ਕੀਤਾ, ਇਸ ਨੂੰ ਦੇਰ ਨਾਲ ਚੁੱਕਿਆ ਕਦਮ ਦੱਸਿਆ ਜਦ ਕਿ ਅਕਾਲੀਆਂ ਨੇ ਇਸ ਨੂੰ ਬਦਕਿਸਮਤੀ ਵਾਲਾ ਫੈਸਲਾ ਕਿਹਾ।

ਦੱਸਿਆ ਜਾਂਦਾ ਹੈ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਵਿਸ਼ਵਾਸ਼ ਨਹੀਂ ਸੀ ਕਿ ਸਰਕਾਰ ਹਰਿਮੰਦਰ ਸਾਹਿਬ ਉਤੇ ਹਮਲਾ ਕਰੇਗੀ। ਉਸ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਵਿਚ ਕਿਹਾ: ''ਫੌਜ ਵੀ ਇਸ ਇਲਾਕੇ ਦੁਆਲੇ ਉਸੇ ਤਰ੍ਹਾਂ ਭੌਂਦੀ ਰਹੇਗੀ ਜਿਵੇਂ ਪਿਛਲੇ ਸਾਲਾਂ ਤੋਂ ਸੀ.ਆਰ.ਪੀ. ਅਤੇ ਬੀ. ਐਸ. ਐਫ. ਘੁੰਮਦੀਆਂ ਫਿਰਦੀਆਂ ਹਨ।"

ਹਾਂ, ਮੇਜਰ ਜਨਰਲ ਸ਼ਾਹਬੇਗ ਸਿੰਘ, ਜਿਸ ਦੇ ਹੱਥ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੀ ਵਿਉਂਤਕਾਰੀ ਸੀ, ਜਾਣਦਾ ਸੀ ਕਿ ਫੌਜ ਕਿਸ ਕੰਮ ਲਈ ਤਾਇਨਾਤ ਕੀਤੀ ਗਈ ਹੈ ਅਤੇ ਉਸ ਨੇ ਆਉਣ ਵਾਲੇ ਦਿਨਾਂ ਵਿਚ ਕੀ ਕਰਨਾ ਹੈ। ਜਦੋਂ ਪੱਤਰਕਾਰਾਂ ਨੇ ਉਸ ਨੂੰ ਪੁੱਛਿਆ ਕਿ ਫੌਜ ਆਪਣੀ ਕਾਰਵਾਈ ਕਦ ਸ਼਼ੁਰੂ ਕਰੇਗੀ ਤਾਂ ਉਸ ਜਵਾਬ 'ਚ ਕਿਹਾ:''ਸ਼ਾਇਦ ਅੱਜ ਰਾਤ ਹੀ।"

ਅਗਲਾ ਦਿਨ ਚੜ੍ਹਣ ਤੋਂ ਪਹਿਲਾਂ ਹੀ ਬਿਹਾਰ ਰਜਮੈਂਟ ਦੇ ਸਿਪਾਹੀਆਂ ਨੇ ਅੰਮ੍ਰਿਤਸਰ ਅਤੇ ਦੂਸਰੇ ਸ਼ਹਿਰਾਂ ਦੇ ਮੁੱਖ ਗੁਰਦੁਆਰਿਆਂ ਨੂੰ ਘੇਰ ਲਿਆ ਸੀ। ਉਥੇ ਕੇਂਦਰ ਦੇ ਰੱਖਿਆ ਬਲ ਸੀ.ਆਰ.ਪੀ. ਅਤੇ ਬੀ.ਐਸ.ਐਫ. ਪਹਿਲਾਂ ਹੀ ਮੌਜੂਦ ਸਨ।

ਪਹਿਲੀ ਜੂਨ, 1984 ਦੇ ਦਿਨ ਇਨ੍ਹਾਂ ਬਲਾਂ ਨੇ ਹਰਿਮੰਦਰ ਸਾਹਿਬ ਪਰਿਸਰ ਵਿਚ ਭਾਰੀ ਗੋਲਾਬਾਰੀ ਕੀਤੀ ਸੀ ਜਿਸ ਦੇ ਨਤੀਜੇ ਵਜੋਂ ਗਿਆਰਾਂ ਯਾਤਰੂ ਮਾਰੇ ਗਏ ਸਨ। ਇਸ ਲਈ ਅੰਮ੍ਰਿਤਸਰ ਦੇ ਵਾਤਾਵਰਨ ਵਿਚ ਗਰਮੀ ਸੀ।

ਦੋ ਜੂਨ ਦੀਆਂ ਘਟਨਾਵਾਂ ਨਾਲ ਇਹ ਸਪੱਸ਼ਟ ਹੋ ਗਿਆ ਸੀ ਕਿ ਸਰਕਾਰ ਕੁਝ ਕਰੇਗੀ ਜ਼ਰੂਰ।

ਤਿੰਨ ਜੂਨ ਦਾ ਦਿਨ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਫੌਜ ਦੇ ਸੰਭਾਵਿਤ ਹਮਲੇ ਨੂੰ ਰੋਕਣ ਦੇ ਯਤਨਾਂ ਵਜੋਂ ਬੀਤਿਆ। ਫੌਜੀ ਮਾਹਿਰਾਂ ਦੀ ਰਾਇ ਹੈ ਕਿ ਪਹਿਲੀ ਜੂਨ, 1984 ਨੂੰ ਕੇਂਦਰੀ ਸੁਰੱਖਿਆ ਬਲਾਂ ਵਲੋਂ ਹਰਿਮੰਦਰ ਸਾਹਿਬ ਕੰਪਲੈਕਸ ਉਤੇ ਕੀਤੀ ਫਾਇਰਿੰਗ ਸੋਚੀ ਸਮਝੀ ਨੀਤੀ ਦਾ ਹਿੱਸਾ ਸੀ। ਇਸ ਨਾਲ ਉਨ੍ਹਾਂ ਨੂੰ ਭਿੰਡਰਾਂਵਾਲੇ ਦੀ ਨੀਤੀ ਅਤੇ ਸ਼ਕਤੀ ਦਾ ਪਤਾ ਲਗਦਾ। ਸੰਭਵ ਸੀ ਕਿ ਭਿੰਡਰਾਂਵਾਲਾ ਅਤੇ ਉਸ ਦੇ ਸਾਥੀ ਲੜਾਈ ਨੂੰ ਸਾਹਮਣੇ ਵੇਖ ਕੇ ਆਤਮ ਸਮਰਪਣ ਕਰਨ ਲਈ ਰਾਜ਼ੀ ਹੋ ਜਾਂਦੇ।

ਦੱਸਿਆ ਜਾਂਦਾ ਹੈ ਕਿ ਦੋ ਜੂਨ ਨੂੰ ਬਾਬਾ ਜਰਨੈਲ ਸਿੰਘ ਆਪਣੇ ਸੁਭਾਵਕ ਮੂਡ ਵਿਚ ਨਹੀਂ ਸੀ। ਉਹ ਤਨਾਉ ਵਿਚ ਸੀ।

ਸਭ ਤੋਂ ਪਹਿਲਾਂ ਗੁਰੂ ਰਾਮਦਾਸ ਲੰਗਰ ਭਵਨ ਦੀ ਛੱਤ ਉਤੇ ਲੱਗਣ ਵਾਲਾ ਉਸ ਦਾ ਦਰਬਾਰ ਉਸ ਦਿੱਨ ਉਥੇ ਨਹੀਂ ਲੱਗਾ। ਦੂਸਰਾ ਉਸ ਪੱਤਰਕਾਰਾਂ ਨਾਲ ਹਾਸਾ ਮਖੌਲ ਵੀ ਨਹੀਂ ਕੀਤਾ, ਸਗੋਂ ਉਹ ਫੋਟੋ ਖਿਚਵਾਉਣ ਲਈ ਹੋਣ ਵਾਲੀ ਤਿਆਰੀ ਦੇ ਸਮੇਂ ਨੂੰ ਲੈ ਕੇ ਵੀ ਛਿੱਥਾ ਪੈ ਗਿਆ। ਤਿੰਨ ਜੂਨ ਨੂੰ ਉਹ ਆਪਣੇ ਸੁਭਾਵਿਕ ਵਰਤਾਰੇ ਵਿਚ ਸੀ ਜੋ ਸ਼ਾਇਦ ਆਪਣੇ ਸੇਵਕਾਂ ਨਾਲ ਮਨੋਬਲ ਬਣਾਈ ਰੱਖਣ ਦੀ ਲੋੜ ਕਾਰਣ ਸੀ। ਇਸ ਦਿਨ ਵੀ ਉਸ ਦੇ ਬਿਆਨ ਸਵੈ-ਵਿਰੋਧੀ ਸਨ।

ਪਹਿਲੀ ਜੂਨ ਦੀ ਗੋਲਾਬਾਰੀ ਬਾਰੇ ਉਸ ਦਾ ਪ੍ਰਤੀਕ੍ਰਮ ਸੀ, ''ਇਹ ਗੋਲੀ ਦਰਸਾਂਦੀ ਹੈ ਕਿ ਸਰਕਾਰ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨਾ ਚਾਹੁੰਦੀ ਹੈ: ਉਹ ਸਿੱਖਾਂ ਦਾ ਦਿੱਖ ਅਤੇ ਜੀਵਨ ਦੇ ਤੌਰ ਤਰੀਕਿਆਂ ਨੂੰ ਸਹਿਨ ਨਹੀਂ ਕਰ ਸਕਦੀ। ਪਰ ਜੇ ਫੌਜ ਨੇ ਹਰਿਮੰਦਰ ਸਾਹਿਬ ਵਿਚ ਦਾਖਲ ਹੋਣ ਦਾ ਯਤਨ ਕੀਤਾ ਤਾਂ ਉਸ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।"

ਫੌਜ ਦੀ ਤਾਇਨਾਤੀ ਬਾਰੇ ਉਸ ਦੀ ਪ੍ਰਤੀਕ੍ਰਮ ਦੂਸਰਾ ਸੀ। ਸਰਕਾਰ ਦੀ ਫੌਜੀ ਸ਼ਕਤੀ ਦੇ ਡਰ ਨੂੰ ਉਸ ਇਹ ਕਹਿ ਕੇ ਹਵਾ ਵਿਚ ਉਡਾ ਦਿੱਤਾ, ''ਭੇਡਾਂ ਦੀ ਗਿਣਤੀ ਸਦਾ ਹੀ ਸ਼ੇਰਾਂ ਨਾਲੋਂ ਵਧੇਰੇ ਹੁੰਦੀ ਹੈ ਪਰ ਇੱਕ ਸ਼ੇਰ ਹਜ਼ਾਰਾਂ ਭੇਡਾਂ ਉਤੇ ਭਾਰੂ ਹੁੰਦਾ ਹੈ। ਜਦੋਂ ਸ਼ੇਰ ਸੁੱਤਾ ਹੁੰਦਾ ਹੈ, ਪੰਛੀ ਚਹਿਚਹਾਉਂਦੇ ਹਨ। ਜਦੋਂ ਉਹ ਜਾਗਦਾ ਹੈ ਤਾਂ ਉਹ ਉਡ ਜਾਂਦੇ ਹਨ। ਸਭ ਪਾਸੇ ਚੁੱਪ ਵਾਪਰ ਜਾਂਦੀ ਹੈ।"

ਹਰਿਮੰਦਰ ਸਾਹਿਬ ਪਰਿਸਰ ਵਿਚ ਮੌਜੂਦ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੋਵੇਂ ਸਮਝਦੇ ਸਨ ਕਿ ਭਿੰਡਰਾਂਵਾਲੇ ਨੂੰ ਆਤਮ ਸਮਰਪਣ ਲਈ ਪ੍ਰੇਰਿਆ ਜਾ ਸਕਦਾ ਹੈ। ਟੌਹੜਾ ਸਾਹਿਬ ਨੇ ਤਿੰਨ ਜੂਨ ਨੂੰ ਭਿੰਡਰਾਂਵਾਲੇ ਨਾਲ ਅਕਾਲ ਤਖ਼ਤ ਸਾਹਿਬ ਤੇ ਮੁਲਾਕਾਤ ਵੀ ਕੀਤੀ ਪਰ ਭਿੰਡਰਾਂਵਾਲਾ ਨਹੀਂ ਮੰਨਿਆ। ਉਸ ਜਥੇਦਾਰ ਟੌਹੜਾ ਨੂੰ ਇੰਦਰਾ ਗਾਂਧੀ ਦਾ ਏਜੰਟ ਕਹਿ ਕੇ ਦੁਤਕਾਰ ਦਿੱਤਾ।

ਦੂਜੇ ਪਾਸੇ ਭਿੰਡਰਾਂਵਾਲਾ ਲੜਾਈ ਨੂੰ ਅਗਾਂਹ ਲਿਜਾਣ ਲਈ ਤਿਆਰ ਜਾਪਦਾ ਸੀ। ਉਸ ਲੱਗਭਗ ਦੋ ਸੌ ਨੌਜਵਾਨਾਂ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ ਨਿਕਲ ਕੇ ਪਿੰਡਾਂ ਕਸਬਿਆਂ ਵਿਚ ਜਾ ਕੇ ਲੜਾਈ ਨੂੰ ਜਾਰੀ ਰੱਖਣ ਲਈ ਕਿਹਾ। ਇਸ ਦੀ ਗਵਾਹੀ ਗਿਆਨੀ ਬਖਸ਼ੀਸ਼ ਸਿੰਘ ਨੇ ਦਿੱਤੀ ਹੈ। ਉਹ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਪਿੱਛੇ ਰਹਿੰਦਾ ਸੀ। ਸ਼ਹੀਦੀ ਦਿਹਾੜੇ ਤੇ ਉਸ ਨੇ ਸੰਗਤਾਂ ਲਈ ਮਿੱਠੇ ਪਾਣੀ ਦੀ ਛਬੀਲ ਲਾਈ ਹੋਈ ਸੀ। ਉਸ ਦੱਸਿਆ ਕਿ ਨੌਜਵਾਨ ਬਾਗ ਵਾਲੀ ਗਲੀ ਵਿਚੋਂ ਨਿਕਲੇ। ਲਾਗਲੀਆਂ ਗਲੀਆਂ ਵਿਚ ਰਹਿਣ ਵਾਲੇ ਪਰਿਵਾਰਾਂ ਨੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਥਾਂ ਦਿੱਤੀ। ਉਥੇ ਉਨ੍ਹਾਂ ਆਪਣੇ ਰਵਇਤੀ ਪਹਿਰਾਵੇ ਨੂੰ ਤੱਜ ਕੇ ਬੁਸ਼ਰਟਾਂ, ਪੈਂਟਾਂ, ਜੀਨਾਂ ਪਹਿਨੀਆਂ। ਉਹ ਗਿਆਨੀ ਬਖਸ਼ੀਸ਼ ਸਿੰਘ ਦੀ ਛਬੀਲ ਉਤੇ ਰੁਕੇ ਜਿਥੇ ਉਨ੍ਹਾਂ ਮਿੱਠਾ ਜਲ ਛੱਕਿਆ ਅਤੇ ਹੌਲੀ ਹੌਲੀ ਰਫੂ ਚੱਕਰ ਹੋ ਗਏ।

ਜਦੋਂ ਨੌਜਵਾਨਾਂ ਦੇ ਖਿਸਕ ਜਾਣ ਦੀ ਖਬਰ ਅਧਿਕਾਰੀਆਂ ਤੱਕ ਪਹੁੰਚੀ ਤਾਂ ਉਹ ਲੋਹੇ ਲਾਖੇ ਹੋ ਗਏ। ਉਨ੍ਹਾਂ ਤੁਰੰਤ ਕਰਫਿਊ ਲਾ ਦੇਣ ਦਾ ਆਦੇਸ਼ ਦਿੱਤਾ। ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਵੀ ਬਦਲ ਦਿੱਤਾ ਗਿਆ।

ਫੌਜ ਨੇ 36 ਘੰਟੇ ਕਰਫਿਊ ਰਾਤ ਨੂੰ ਨੌ ਵਜੇ ਲਗਾਇਆ ਯਾਨਿ ਇਸ ਨੇ ਪੰਜ ਜੂਨ ਦੀ ਸਵੇਰ ਤੱਕ ਲਾਗੂ ਰਹਿਣਾ ਸੀ।
Admin
Admin
Admin
Admin

Posts : 1204
Reputation : 270
Join date : 25/04/2012
Age : 66
Location : new delhi

Back to top Go down

Back to top


 
Permissions in this forum:
You cannot reply to topics in this forum