Punjabi Likari Forums
Sat Sri Akal

Join the forum, it's quick and easy

Punjabi Likari Forums
Sat Sri Akal
Punjabi Likari Forums
Would you like to react to this message? Create an account in a few clicks or log in to continue.

ਧਰਮ ਕਿ ਧੰਦਾ?

4 posters

Go down

ਧਰਮ ਕਿ ਧੰਦਾ? Empty Re: ਧਰਮ ਕਿ ਧੰਦਾ?

Post by manjeet kaur Thu Sep 20, 2012 8:11 pm

thumbs up dharam da bera garak kita hoya innu dhandha bnan valyan ne...
manjeet kaur
manjeet kaur

Posts : 241
Reputation : 95
Join date : 13/09/2012
Age : 47
Location : new delhi

Back to top Go down

ਧਰਮ ਕਿ ਧੰਦਾ? Empty Re: ਧਰਮ ਕਿ ਧੰਦਾ?

Post by preety kaur Wed Sep 19, 2012 1:09 pm

praying tfs
preety kaur
preety kaur
super moderator
super moderator

Posts : 458
Reputation : 71
Join date : 01/05/2012
Age : 41
Location : mohali

Back to top Go down

ਧਰਮ ਕਿ ਧੰਦਾ? Empty Re: ਧਰਮ ਕਿ ਧੰਦਾ?

Post by jassi singh Wed Sep 19, 2012 12:32 am

waheguru

jassi singh

Posts : 10
Reputation : 0
Join date : 17/09/2012
Age : 35
Location : sangroor

Back to top Go down

ਧਰਮ ਕਿ ਧੰਦਾ? Empty ਧਰਮ ਕਿ ਧੰਦਾ?

Post by perminder singh Tue Sep 18, 2012 1:11 pm

ਧਰਮ ਕਿ ਧੰਦਾ?

ਹਰ ਜੀਵ ਅਚੇਤ ਰੂਪ ਵਿੱਚ ਡਰਦਾ ਹੈ। ਡਰਦਾ ਹੈ ਬਿਮਾਰੀ ਤੋਂ, ਦੁਰਘਟਨਾਵਾਂ ਤੋਂ। ਅੱਗ, ਹਵਾ ਤੇ ਪਾਣੀ ਤੋਂ। ਖੌਫ਼ਜਦਾ ਹੈ ਡਾਇਣਾਂ ਤੋਂ, ਜਿੰਨਾਂ ਤੋਂ, ਭੂਤ-ਪ੍ਰੇਤਾਂ ਤੋਂ। ਭਾਵੇਂ ਇਨ੍ਹਾਂ ਪ੍ਰੇਤਾਂ ਆਦਿ ਦੀ ਕੋਈ ਹੋਂਦ ਨਹੀਂ ਹੈ ਪਰ ਖ਼ੁਦਗਰਜ਼ ਪੁਜਾਰੀਆਂ ਨੇ ਇਨ੍ਹਾਂ ਅਣਹੋਣੀਆਂ ਬਲਾਵਾਂ ਦੀ ਬਾਰ-ਬਾਰ ਪ੍ਰੋੜਤਾ ਕਰ ਕੇ ਇਨ੍ਹਾਂ ਨੂੰ ‘‘ਸੱਚ ਵਰਗੇ’’ ਬਣਾ ਧਰਿਆ ਹੈ।

ਜਦੋਂ ਕੋਈ ਡਰ ਮਨੁੱਖ ਦੇ ਦਿਮਾਗ ਵਿੱਚ ਧੱਸ ਜਾਵੇ ਤਾਂ ਉਸ ਨੂੰ ਕੱਢਣਾ ਬਹੁਤ ਔਖਾ ਹੋ ਜਾਂਦਾ ਹੈ। ਜਦੋਂ ਮਨੁੱਖੀ ਗਿਆਨ ਅਜੇ ਮੁੱਢਲੇ ਪੜਾਵਾਂ ਵਿੱਚੋਂ ਦੀ ¦ਘ ਰਿਹਾ ਸੀ ਤਦੋਂ ਹੀ ਮੌਕਾ ਪ੍ਰਸਤ ਚਤੁਰ ਵਿਅਕਤੀਆਂ ਨੇ, ਘੱਟ ਅਕਲ ਵਾਲਿਆਂ ਨੂੰ ‘‘ਕੁਰਾਹੇ ਪਾਉਣਾ ਤੇ ਲੁੱਟ ਕੇ ਖਾਣਾ’’ ਵਾਲਾ ਮੰਦਾ ਕਰਮ ਚਾਲੂ ਕਰ ਲਿਆ ਸੀ।

ਅੱਗ ਡਰਾਉਂਦੀ ਹੈ, ਨੁਕਸਾਨ ਕਰਦੀ ਹੈ, ਇਸ ਦੀ ਪੂਜਾ ਕਰੋ। ਪਾਣੀ ਡੋਬ ਦਿੰਦਾ ਹੈ, ਹੜ੍ਹ ਆਉਂਦੇ ਹਨ, ਪੂਜਾ ਕਰੋ। ਕਈ ਦੇਸ਼ਾਂ ਵਿੱਚ ਸ਼ੇਰ ਦੀ ਪੂਜਾ ਹੋ ਰਹੀ ਹੈ। ਕਿਧਰੇ ਮਗਰਮੱਛ ਨੂੰ ਗੁਰੂ ਧਾਰਨ ਕਰੀ ਬੈਠੇ ਹਨ। ਦੋ ਦਾਣੇ, ਦੋ ਪੈਸੇ ਜਾਂ ਕੋਈ ਮੰਤਰ ਇਨ੍ਹਾਂ ‘‘ਦੇਵਤਿਆਂ’’ ਨੂੰ ਅਰਪਣ ਕਰੋ।

ਬਾਕੀ ਮਾਲ ਮੱਤਾ ਪੁਜਾਰੀਆਂ ਦੇ ਹਵਾਲੇ ਕਰੋ। ਜਿੰਨੇ ਕੁ ਲੋਕ ਸਿਆਣੇ ਹੋ ਕੇ ਪੁਜਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਪੁਜਾਰੀ ਤਬਕਾ ਉਸ ਤੋਂ ਵਧੀਆ ਦਿਲ ਖਿੱਚਵਾਂ ਕੋਈ ਤਰੀਕਾ ਵਿਕਸਤ ਕਰ ਲੈਂਦੇ ਸਨ। ਧੋਖੇ ਤੋਂ ਬੱਚ ਜਾਣ ਵਾਲੇ ਥੋੜ੍ਹੇ, ਧਾਰਮਕ ਠੱਗੀ ਦਾ ਸ਼ਿਕਾਰ ਹੋਣ ਵਾਲੇ ਬਹੁਤੇ।

ਸ਼ਾਇਦ ਦੁਨੀਆਂ ਦਾ ਸਭ ਤੋਂ ਵੱਧ ਪੈਸਾ ਧਰਮ ਦੇ ਕਾਰੋਬਾਰ ’ਤੇ ਲੱਗਿਆ ਹੋਇਆ ਹੈ।ਪੁਜਾਰੀ ਵਰਗ ਨੇ ਆਪਣੀ ‘‘ਧਾਰਮਕ ਅਕਲ’’ ਰਾਹੀਂ ਲੋਕਾਂ ਨੂੰ ਅਜਿਹਾ ਦੀਵਾਨਾ ਬਣਾਇਆ ਕਿ ਲੋਕਾਂ ਨੇ ਪੱਥਰਾਂ ਨੂੰ ਰੱਬ ਜਾਣ ਕੇ ਪੂਜਿਆ। ਅਰਬਾਂ-ਖ਼ਰਬਾਂ ਰੁਪਏ ਮੂਰਤੀਆਂ ਅੱਗੇ ਅਰਪਣ ਕਰ ਦਿੱਤੇ ਮੂਰਤੀ ਥਾਏਂ ਟਿਕੀ ਹੋਈ ਹੈ। ਰੱਬ ਨੂੰ ਪੈਸੇ ਦੀ ਕੋਈ ਭੁੱਖ ਨਹੀਂ ਹੈ।

ਸਾਰਾ ਮਾਲ ਮੱਤਾ ਪੁਜਾਰੀਆਂ ਦੇ ਪੇਟ ਵਿੱਚ ਪੈਂਦਾ ਗਿਆ। ਹੌਲੀ-ਹੌਲੀ ਮੂਰਤੀਆਂ ਚਾਂਦੀ ਦੀਆਂ, ਫਿਰ ਸੋਨੇ ਦੀਆਂ ਬਣ ਗਈਆਂ। ਲੋਕਾਂ ਨੇ ਆਪਣੇ ਤਨ ਤੋਂ ਸੋਨਾ ਉਤਾਰ ਕੇ ਮੂਰਤੀਆਂ ਅੱਗੇ ਭੇਟ ਕਰ ਦਿੱਤਾ। ਫਿਰ ਮੰਦਰਾਂ ਦੇ ਦਰਵਾਜ਼ੇ ਸੋਨੇ ਦੇ ਬਣਨ ਲੱਗੇ। ਕਈ ਥਾਈਂ ਤਾਂ ਪੂਰਾ ਮੰਦਰ (ਜਾਂ ਗੁਰਦਵਾਰਾ) ਹੀ ਸੋਨੇ ਵਿੱਚ ਮੜ੍ਹ ਦਿੱਤਾ ਗਿਆ। ਪੁਜਾਰੀਆਂ ਲਈ ਪ¦ਘ ਤੇ ਪਾਲਕੀਆਂ ਸੋਨੇ ਦੀਆਂ ਬਣਨ ਲੱਗੀਆਂ।

ਆਪਣੀਆਂ ਜੁਆਨ ਬੇਟੀਆਂ ‘‘ਭਗਵਾਨ ਨਮਿੱਤ’’ ਧਰਮ ਮੰਦਰਾਂ ਵਿੱਚ ਦਾਨ ਕੀਤੀਆਂ ਜਾਣ ਲੱਗੀਆਂ। ਡਰਦੇ ਮਾਰੇ ਲੋਕਾਂ ਨੇ ਸਭ ਕੁੱਝ ਨਿਛਾਵਰ ਕਰ ਦਿੱਤਾ।ਪੁਜਾਰੀ ਟੋਲੇ ਨੇ ਯਕੀਨ ਦੁਆਇਆ ਕਿ ਜਿੰਨਾਂ ਤੁਸੀਂ ਦਾਨ ਕਰੋਗੇ, ਅੱਗੇ ਜਾ ਕੇ ਉਸ ਦਾ ਹਜ਼ਾਰਾਂ ਗੁਣਾਂ ਵੱਧ ਪ੍ਰਾਪਤ ਕਰ ਲਉਗੇ। ਦੇਵਤਾ ਜੀ, ਭਗਵਾਨ ਜੀ ਬੜੇ ਦਿਆਲੂ ਹਨ।

ਸੇਵਕਾਂ ਦੇ ਭੰਡਾਰ ਨੱਕੋ-ਨੱਕ ਭਰ ਦਿੰਦੇ ਹਨ। ਸੇਵਕਾਂ ਨੇ ਇਹ ਭੀ ਨਾ ਪੁੱਛਿਆ ਕਿ ਅੱਗੇ ਦਾ ਕੀ ਅਰਥ ਹੋਇਆ ਜੀ? ਇਸੇ ਜਨਮ ਵਿੱਚ ਅੱਗੇ ਜਾ ਕੇ ਸਾਨੂੰ ਹੀ ਮਿਲ ਜਾਵੇਗਾ ਜਾਂ ਸਾਡੀ ਔਲਾਦ ਨੂੰ ਕਿਸੇ ਅਗਲੇ-ਪਿਛਲੇ ਲੋਕ-ਪ੍ਰਲੋਕ ਵਿੱਚ? ਕਿਸੇ ਦੀ ਹਿੰਮਤ ਨਹੀਂ ਸੀ ਸਵਾਲ ਕਰਨ ਦੀ।

ਜੇ ਕੋਈ ‘‘ਸਿਰ ਫਿਰਿਆ’’ ਇਨਸਾਨ ਸਵਾਲ ਕਰ ਲੈਂਦਾ ਤਾਂ ਉਸ ਨੂੰ ਨਰਕਾਂ ਦਾ ਕੀੜਾ, ਚੌਰਾਸੀ ਦਾ ਖਾਜਾ, ਨਾਸਤਕ, ਪਾਪੀ ਜਾਂ ਧਰਮ ਦੋਖੀ ਕਹਿ ਕੇ ਦੁਰਕਾਰਿਆ ਜਾਂਦਾ। ਸਿਰ ਸੁੱਟ ਕੇ ਸਭ ਕੁੱਝ ਬਰਦਾਸ਼ਤ ਕਰਨ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਸੀ। ਰਾਜਿਆਂ ਦੇ ਰਾਜ ਦਾਨ ਵਿੱਚ ਲੈ ਲਏ। ਰਾਣੀਆਂ ਦਾਨ ਵਿੱਚ ਪ੍ਰਾਪਤ ਕਰ ਲਈਆਂ।

ਜਜਮਾਨ ਜੀ ਫਿਕਰ ਨਾ ਕਰੋ, ‘‘ਅਗਲੇ ਜਹਾਨ’’ ਵਿੱਚ ਅਤੀ ਸੁੰਦਰ ਮੋਹਣੀਆਂ, ਮਨ ਮੋਹਣੀਆਂ ਪਰੀਆਂ ਤੁਹਾਡਾ ਸੁਆਗਤ ਕਰਨ ਲਈ ਨੈਣ ਵਿਛਾ ਕੇ ਬਾਹਾਂ ਫੈਲਾ ਕੇ ਇੰਤਜ਼ਾਰ ਕਰ ਰਹੀਆਂ ਹਨ।

ਬਹੁਤ ਬੇਅੰਤ ਹੈ ਇਹ ਧਰਮ ਵਾਲਾ ਕਾਰੋਬਾਰ। ਲੋਕੀਂ ਖੇਤਾਂ ਵਿੱਚ, ਫੈਕਟਰੀਆਂ ਵਿੱਚ, ਦੁਕਾਨਦਾਰੀ ਵਿੱਚ, ਮਜ਼ਦੂਰੀ ਵਿੱਚ, ਸਾਰੀ ਉਮਰ ਖ਼ੂਨ ਪਸੀਨਾ ਇੱਕ ਕਰਦੇ ਰਹਿੰਦੇ ਨੇ, ਫਿਰ ਭੀ ਗੁਜ਼ਾਰਾ ਹੀ ਚਲਦਾ ਹੈ ਪਰ ਧਰਮ ਵਾਲੇ ਧੰਦੇ ਵਿੱਚ ਉ¤ਲੂ ਬਣਾਓ, ਲੁੱਟ ਕੇ ਖਾਓ, ਅਗਲੇ ਜਨਮਾਂ ਦੇ ਲਾਰੇ ਲਾਓ ਤੇ ਐਸ਼ ਉਡਾਓ।

ਲੋਕ ਮਿਹਨਤ ਕਰਦੇ ਹਨ। ਪੁਜਾਰੀ ਸਿਰਫ਼ ਅਰਦਾਸ ਕਰਦੇ ਹਨ। ਲੋਕੀਂ ਖੇਤੀ ਕਰਦੇ ਹਨ, ਪੁਜਾਰੀ ਕੇਵਲ ਸਿਮਰਨ ਕਰਦੇ ਹਨ। ਲੋਕੀਂ ਵਾਪਾਰ ਕਰਦੇ ਹਨ, ਪੁਜਾਰੀ ਕੇਵਲ ਮੰਤਰ ਪੜ੍ਹਦੇ ਹਨ। ਲੋਕੀਂ ਦੁਕਾਨਦਾਰੀਆਂ ਕਰਦੇ ਹਨ, ਪੁਜਾਰੀ ਉਨ੍ਹਾਂ ਲਈ ਅਰਦਾਸਾਂ ਕਰਦੇ ਹਨ। ਲੋਕੀਂ ਦਿਨ-ਰਾਤ ਦੌੜਦੇ ਹਨ, ਪੁਜਾਰੀ ਚੌਂਕੜਾ ਮਾਰ ਕੇ ਬੈਠਦੇ ਹਨ।

ਲੋਕੀਂ ਚਾਰੇ ਬੰਨੇ ਚੌਕੰਨੇ ਹੋ ਕੇ ਅੱਖਾਂ ਖੋਲ੍ਹ ਕੇ ਚਲਦੇ ਹਨ, ਪੁਜਾਰੀ ਲੋਕ ਅੱਖਾਂ ਬੰਦ ਕਰ ਕੇ ਮਾਲਾ ਫੇਰਦੇ ਹਨ। ਬਾਕੀ ਸਾਰੇ ਕਾਰੋਬਾਰਾਂ ਵਿੱਚੋਂ ਮਨੁੱਖ ਇਸੇ ਜਨਮ ਵਿੱਚ ਨਫ਼ਾ ਜਾਂ ਨੁਕਸਾਨ ਪ੍ਰਾਪਤ ਕਰਦਾ ਹੈ। ਸਿਰਫ਼ ਧਰਮ ਹੀ ਹੈ ਜਿਥੇ ਅਗਲੇ ਜਨਮ ਦੇ ਲਾਰੇ ਲਾਏ ਜਾਂਦੇ ਹਨ। ਧਰਮ ਇੱਕ ਧੰਦਾ ਭੀ ਹੈ ਤੇ ਗੋਰਖਧੰਦਾ ਭੀ ਹੈ। ‘‘ਦਾਨ’’ ਇਸ ਜਨਮ ਵਿੱਚ, ਮੁਨਾਫ਼ਾ ਅਗਲੇ ਜਨਮ ਵਿੱਚ।

ਕੋਈ ਜਵਾਬ ਦੇਹੀ ਨਹੀਂ। ਮਾਲ ਦੀ ਵਾਪਸੀ ਨਹੀਂ, ਕੰਮ ਪੂਰਾ ਹੋਣ ਦੀ ਗਰੰਟੀ ਨਹੀਂ। ਸਾਰੇ ਕਿਧਰੇ ‘‘ਰੱਬ ਦੇ ਆਸਰੇ ਰੱਬ ਦੇ ਨਾਮ ’ਤੇ’’ ਖ਼ਰਬਾਂ ਦਾ ਵਾਪਾਰ ਚੱਲ ਰਿਹਾ ਹੈ, ਕਰੋੜਾਂ ਲੋਕ ਰੋਜ਼ੀ-ਰੋਟੀ ਕਮਾ ਰਹੇ ਹਨ।

ਬਹੁਤ ਸਾਰੇ ਲੋਕਾਂ ਨੂੰ ਅਗਲੇ ਜਨਮ ਦੀਆਂ ‘‘ਟਿਕਟਾਂ’’ ਕੱਟ ਕੇ ਫੜਾ ਰਹੇ ਹਨ।ਦੇਸ਼ ਦਾ ਬਾਦਸ਼ਾਹ ਹੋਵੇ, ਕੋਈ ਵਿਅਕਤੀ ਆਪਣੀ ਯੋਗਤਾ ਨਾਲ ਉਸ ਨੂੰ ਖ਼ੁਸ਼ ਕਰ ਲਵੇ। ਤਦੋਂ ਜੇ ਬਾਦਸ਼ਾਹ ਆਖੇ, ਇਸ ਨੂੰ ਇੱਕ ਕਿਲੋ ਸੋਨਾ ਦੇ ਦਿਓ। ਇਸ ਨੂੰ ਸੁੰਦਰ ਘੋੜਾ ਦੇ ਦਿਓ। ਇਸ ਨੂੰ ਇੱਕ ਰਾਜ ਦਾ ਸੂਬੇਦਾਰ ਨਿਯੁਕਤ ਕਰ ਦਿਓ।

ਇਸ ਭਲੇ ਮਨੁੱਖ ਨੂੰ ਡੀ.ਸੀ. ਲਾ ਦਿਓ। ਅਮਕੇ ਵਿਅਕਤੀ ਨੂੰ ਪੰਜ ਲੱਖ, ਦਸ ਲੱਖ ਰੁਪਏ ਇਨਾਮ ਦੇ ਦਿਓ। ਮਹਾਰਾਜੇ ਦੇ ਹੁਕਮ ਕਰਨ ਦੀ ਦੇਰ ਹੈ ਕਿ ਸਾਰੇ ਕੰਮ ਤੁਰੰਤ ਹੋਣ ਲੱਗ ਪੈਂਦੇ ਹਨ। ਰਾਜਾ ਇਹ ਨਹੀਂ ਕਹਿੰਦਾ ਕਿ ਤੈਨੂੰ ਅਗਲੇ ਜਨਮ ਵਿੱਚ ਡੀ.ਸੀ. ਲਾਵਾਂਗਾ। ਅਗਲੇ ਜਨਮ ਵਿੱਚ ਹੀ ਰੁਪਏ-ਪੈਸੇ ਦਿਆਂਗਾ।

ਕਿੰਨੇ ਕੁ ਦਿਨ ਰਾਜੇ ਦੀ ਆਖੀ ਦਾ ਕੋਈ ਸੱਚ ਮੰਨੇਗਾ। ਥੋੜ੍ਹੇ ਹੀ ਦਿਨਾਂ ਵਿੱਚ ਰਾਜੇ ਨੂੰ ਢੋਂਗੀ, ਪਾਖੰਡੀ, ਝੂਠਾ ਤੇ ਮੱਕਾਰ ਆਦਿ ਕਹਿਣ ਲਈ ਮਜਬੂਰ ਹੋਵੇਗਾ। ਹਰ ਇੱਕ ਦਿਆਨਤਦਾਰ ਮਨੁੱਖ ਜੋ ਵਚਨ ਕਰਦਾ ਹੈ, ਉਸ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾਉਂਦਾ ਹੈ।

ਧਰਮ ਮੰਦਰਾਂ ਵਿੱਚ ਕਾਬਜ ਹੋਏ ਲੋਕ ਨਿਤ ਦਿਨ ਝੂਠੇ ਵਾਅਦੇ ਕਰਦੇ ਹਨ। ਚੌਰਾਸੀ ਲੱਖ ਜੂਨਾਂ ਤੋਂ ਮੁਕਤ ਕਰਾਉਂਦੇ ਹਨ। ਸੁਰਗ ਦੀ ਟਿਕਟ ਕੱਟ ਕੇ ਦਿੰਦੇ ਹਨ।

ਪਰੀਆਂ ਦੇ ਮੁਸਕਰਾਉਂਦੇ ਚਿਹਰੇ ਇੰਤਜ਼ਾਰ ਕਰਦੇ ਬਿਆਨ ਕਰਦੇ ਹਨ। ਜੋ ਮੰਗੋਗੇ ਸੁਰਗ ਵਿੱਚ ਉਹੀ ਪ੍ਰਾਪਤ ਹੋਵੇਗਾ। ਨਰਕਾਂ ਦੇ ਭਿਆਨਕ ਤਸੀਹੇ ਬਿਆਨਦੇ ਹਨ।

ਉਥੇ ਰਾਖਸ਼ ਲੋਕ ਤੇਲ ਦੇ ਕੜਾਹਿਆਂ ਵਿੱਚ ਮਨੁੱਖਾਂ ਨੂੰ ਉਬਾਲ ਕੇ ਖਾ ਜਾਂਦੇ ਹਨ। ਮੁਕਦੀ ਗੱਲ ਕਿ ਪੁਜਾਰੀ ਤਬਕਾ ਧਰਤੀ ਦੀ ਗੱਲ ਨਹੀਂ ਕਰਦਾ, ਕਿਸੇ ਕਲਪਿਤ ਉਪਰਲੇ ਲੋਕ ਦੀ ਗੱਲ ਕਰਦਾ ਹੈ।

ਇਥੋਂ ਦੇ ਲੋਕਾਂ ਨੂੰ ਸੁੱਖ ਇਥੇ ਕਿਵੇਂ ਦਿੱਤਾ ਜਾ ਸਕਦਾ ਹੈ, ਪੁਜਾਰੀ ਨਹੀਂ ਜਾਣਦਾ ਪਰ ਅਗਲੇ ਜਨਮ ਦਾ ਲਾਰਾ ਲਾਉਂਦਾ ਹੈ। ਜਿਉਂਦੇ ਜੀਅ ਬੰਧਨਾਂ ਤੋਂ ਮੁਕਤੀ ਨਹੀਂ ਦਿਵਾਉਂਦਾ, ਸਗੋਂ ਮਰਨ ਤੋਂ ਬਾਅਦ ਕਿਸੇ ਅਗਲੇ ਲੋਕ ਜਾਂ ਅਗਲੇ ਜਨਮ ਵਿੱਚ ਮੁਕਤੀ ਮਿਲੇਗੀ ਦਾ ਲਾਰਾ ਲਾਉਂਦਾ ਹੈ।

ਬਹੁਤੀ ਵਾਰੀ ਅਰਦਾਸਾਂ ਵਿੱਚ ਝੂਠਾ ਵਿਸ਼ਵਾਸ ਭੀ ਦੁਆਉਂਦਾ ਹੈ ਕਿ ‘‘ਅਮਕਾ ਸਿੰਘ ਜੀਵਨ ਯਾਤਰਾ ਸਮਾਪਤ ਕਰ ਕੇ ਆਪ ਜੀ ਦੇ ਚਰਨਾਂ ਵਿੱਚ ਪੁੱਜੇ ਹਨ, ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ ਦੇਣਾ ਜੀ।’’

ਪਾਠਕ ਜਨੋ! ਗੌਰ ਫ਼ੁਰਮਾਓ, ਦੁਕਾਨਦਾਰ ਤੋਂ ਲੋੜੀਂਦੀਆਂ ਵਸਤਾਂ ਖ਼ਰੀਦ ਕੇ ਆਖੀਏ, ਪੈਸੇ ਅਗਲੇ ਜਨਮ ਵਿੱਚ ਦਿਆਂਗੇ।

ਦੁਕਾਨਦਾਰ ਕੁਰਲਾਵੇਗਾ, ‘‘ਰੱਖ ਦੇ ਸਾਰਾ ਸਾਮਾਨ ਇਥੇ ਹੀ। ਜੇ ਪੈਸੇ ਅਗਲੇ ਜਨਮ ਵਿੱਚ ਤਾਂ ਸਾਮਾਨ ਭੀ ਅਗਲੇ ਜਨਮ ਵਿੱਚ ਲੈ ਲਵੀਂ। ਮੈਂ ਜ਼ਮੀਨ ਵੇਚਣ ਦੀ ਲਿਖਤ ਕਰ ਕੇ, ਚੰਗੀ ਮੋਟੀ ਰਕਮ ਪ੍ਰਾਪਤ ਕਰ ਕੇ, ਜ਼ਮੀਨ ਦਾ ਕਬਜਾ ਦੂਜੀ ਧਿਰ ਨੂੰ ਨਾ ਦਿਆਂ ਤੇ ਆਖਾਂ, ਜ਼ਮੀਨ ਦਾ ਕਬਜ਼ਾ ਅਗਲੇ ਜਨਮ ਵਿੱਚ ਮਿਲੇਗਾ।

ਸਬੰਧਤ ਵਿਅਕਤੀ ਜਾਂ ਖ਼ੁਦ ਮਰੇਗਾ ਜਾਂ ਮੈਨੂੰ ਮਾਰ ਦੇਵੇਗਾ। ਹਰ ਤਰ੍ਹਾਂ ਦੇ ਕਾਰੋਬਾਰ ਇਥੇ ਹੀ ਇਸੇ ਜਨਮ ਵਿੱਚ ਹੁੰਦੇ ਹਨ। ਸਿਰਫ਼ ਪੁਜਾਰੀ ਟੋਲੇ ਹਨ ਜੋ ਅਗਲੇ ਜਨਮਾਂ ਦੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਸਦੀਆਂ ਤੋਂ ਲੁਟਦੇ ਆ ਰਹੇ ਹਨ। ‘‘ਮਰ ਗਏ ਪ੍ਰਾਣੀ ਲਈ ਅਸੀਂ ਹਵਨ ਕਰਦੇ ਹਾਂ। ਚੜ੍ਹਾਈ ਕਰ ਗਏ ਵਿਅਕਤੀ ਲਈ ਅਸੀਂ ਅਖੰਡ ਪਾਠ ਕਰਦੇ ਹਾਂ।

ਅਸੀਂ ਅਰਦਾਸ ਕਰ ਕੇ ਮੁਕਤੀ ਦੁਆਉਂਦੇ ਹਾਂ। ਤੁਸੀਂ ਅੱਖਾਂ ਬੰਦ ਕਰ ਲਓ, ਬਸ ਦਾਨ ਕਰੀ ਚੱਲੋ, ਬਾਕੀ ਸਭ ਕੁੱਝ ਸਾਡੇ ’ਤੇ ਛੱਡ ਦਿਓ।’’ ਧਰਮ ਇੱਕ ਬਹੁਤ ਵੱਡਾ ਕਾਰੋਬਾਰ ਜਾਂ ਵਾਪਾਰ ਬਣ ਚੁੱਕਿਆ ਹੈ। ਜਿਸ ਅਗਲੇ ਜਨਮ ਬਾਰੇ ਪੁਜਾਰੀ ਖ਼ੁਦ ਕੁੱਝ ਨਹੀਂ ਜਾਣਦੇ, ਉਸ ਬਾਰੇ ਘੰਟਿਆ ਬੱਧੀ ਬੋਲਦੇ ਰਹਿੰਦੇ ਹਨ, ਜੋ ਨਿਰਾ ਕੁਫਰ ਹੀ ਕੁਫਰ ਹੁੰਦਾ ਹੈ।

ਸੰਗਤਾਂ ਨੂੰ ਸੁਚੇਤ ਹੋਣਾ ਪਵੇਗਾ, ਅਜਿਹੇ ਝੂਠ ਨੂੰ ਸਟੇਜਾਂ ਤੋਂ ਬੰਦ ਕਰਨਾ ਪਵੇਗਾ। ਅਸੀਂ ਜੋ ਕੁੱਝ ਲੈਣਾ ਹੈ, ਇਸੇ ਧਰਤੀ ’ਤੇ ਇਸੇ ਜਨਮ ਵਿੱਚ ਲੈਣਾ ਹੈ। ਇਸ ਵਾਸਤੇ ਪੁਜਾਰੀਆਂ ਦੀਆਂ ਠੱਗੀਆਂ ਤੋਂ ਬਚਣਾ ਜ਼ਰੂਰੀ ਹੈ।

ਪੜ੍ਹੋ ਪਾਵਨ ਵਾਕ-

ਗਿਆਨੀ ਧਿਆਨੀ ਬਹੁ ਉਪਦੇਸੀ, ਇਹੁ ਜਗੁ ਸਗਲੋ ਧੰਧਾ॥
ਕਹਿ ਕਬੀਰ ਇਕ ਰਾਮੁ ਨਾਮ ਬਿਨੂ, ਇਆ ਜਗੁ ਮਾਇਆ ਅੰਧਾ॥ (338)
perminder singh
perminder singh
Admin
Admin

Posts : 655
Reputation : 172
Join date : 08/05/2012
Age : 68
Location : new delhi

Back to top Go down

ਧਰਮ ਕਿ ਧੰਦਾ? Empty Re: ਧਰਮ ਕਿ ਧੰਦਾ?

Post by Sponsored content


Sponsored content


Back to top Go down

Back to top


 
Permissions in this forum:
You cannot reply to topics in this forum